ਜਲੰਧਰ — ਆਰਗੈਨਿਕ(ਜੈਵਿਕ) ਪਦਾਰਥਾਂ ਦੀ ਵਧਦੀ ਮੰਗ ਨੂੰ ਦੇਖਦੇ ਹੋਏ ਘਰਾਂ ਅਤੇ ਲੋਕਾਂ 'ਚ ਇਸ ਦੀ ਜਾਣਕਾਰੀ ਬਾਰੇ ਉਤਸੁਕਤਾ ਦੇਖੀ ਗਈ ਹੈ। ਹਰ ਕੋਈ ਚਾਹੁੰਦਾ ਹੈ ਕਿ ਉਹ ਤੰਦਰੁਸਤ ਰਹੇ ਅਤੇ ਵਧੀਆ ਭੋਜਨ ਖਾਏ।
ਇਸ ਤਰ੍ਹਾਂ ਦੀ ਤਕਨੀਕ 'ਚ ਕਿਸੇ ਤਰ੍ਹਾਂ ਦੀਆਂ ਦਵਾਈਆਂ ਦਾ ਇਸਤੇਮਾਲ ਨਹੀਂ ਹੁੰਦਾ। ਜਾਨਵਰਾਂ ਨੂੰ ਕੋਈ ਦਵਾਈ ਜਾਂ ਗ੍ਰੋਥ ਹਾਰਮੋਨ ਨਹੀਂ ਦਿੱਤੇ ਜਾਂਦੇ।
ਇਸ ਵਿਧੀ 'ਚ ਪੌਦਿਆਂ ਨੂੰ ਉਗਾਉਣ ਲਈ ਕਿਸੇ ਵੀ ਤਰ੍ਹਾਂ ਦੇ ਵਿਸ਼ੈਲੇ ਪਦਾਰਥਾਂ ਦੀ ਵਰਤੋਂ ਨਹੀਂ ਕੀਤੀ ਜਾਂਦੀ ਅਤੇ ਜਾਨਵਰਾਂ ਨੂੰ ਵੀ ਆਰਗੈਨਿਕ ਭੋਜਨ ਹੀ ਦਿੱਤਾ ਜਾਂਦਾ ਹੈ।
ਇਸ ਵਿਧੀ ਨਾਲ ਉਗਾਏ ਗਏ ਪਦਾਰਥ ਸੁਰੱਖਿਅਤ ਅਤੇ ਕੈਮਿਕਲ ਮੁਕਤ ਹੁੰਦੇ ਹਨ। ਜਿਸ ਨਾਲ ਪਰਿਵਾਰ ਸੁਰੱਖਿਅਤ ਹੁੰਦਾ ਹੈ।
ਇਸ ਤਰੀਕੇ ਨਾਲ ਉਗਾਏ ਗਏ ਅਨਾਜ ਅਤੇ ਸਬਜ਼ੀਆਂ ਤੁਹਾਡੇ ਪਰਿਵਾਰ ਲਈ ਸੁਰੱਖਿਤ ਹੁੰਦੀਆਂ ਹਨ।
ਇਸ ਦੇ ਉਗਾਉਣ ਦੇ ਤਰੀਕੇ, ਮਜ਼ਦੂਰੀ, ਸਮਾਂ ਅਤੇ ਹੋਰ ਉਪਰਲੇ ਖਰਚਿਆਂ ਦੇ ਕਾਰਨ ਇਹ ਮਹਿੰਗੀ ਹੋ ਸਕਦੀ ਹੈ ਪਰ ਇਹ ਸਿਹਤ ਤੋਂ ਮਹਿੰਗੀ ਨਹੀਂ ਹੁੰਦੀ।
ਫਿਰ ਵੀ ਇਸਦੇ ਸਕਾਰਾਤਮਕ ਅਤੇ ਨਕਰਾਤਮਕ ਪਹਿਲੂਆਂ ਨੂੰ ਦੇਖਿਆ ਜਾਵੇ ਤਾਂ ਜੈਵਿਕ ਖੇਤੀ ਅਤੇ ਇਸ ਤਰੀਕੇ ਨਾਲ ਪੈਦਾ ਕੀਤਾ ਹੋਇਆ ਉਤਪਾਦਨ ਜ਼ਿਆਦਾ ਸੁਰੱਖਿਅਤ ਹੁੰਦਾ ਹੈ।
ਜੇਕਰ ਕਿਸੇ ਵੀ ਮਨੁੱਖ ਨੂੰ ਕਿਸੇ ਤਰ੍ਹਾਂ ਦੀ ਐਲਰਜੀ ਹੈ ਤਾਂ ਉਸ ਲਈ ਜੈਵਿਕ ਪਦਾਰਥ ਹੋਰ ਵੀ ਜ਼ਰੂਰੀ ਹੁੰਦੇ ਹਨ।
ਇਸ ਮਹਾਂਰਾਣੀ ਨੇ ਹੀ ਸ਼ੁਰੂ ਕੀਤਾ ਸੀ ਸ਼ਿਫਾੱਨ ਸਾੜ੍ਹੀ ਦਾ ਫੈਸ਼ਨ
NEXT STORY